Home DASTAR MUKABLA

DASTAR MUKABLA

ONLINE DASTAR COMPITITION
ਦਸਤਾਰ ਸਾਡੀ ਆਨ, ਬਾਨ ਤੇ ਸ਼ਾਨ ਦਾ ਪ੍ਰਤੀਕ ਹੀ ਨਹੀ ਸਗੋਂ ਸਾਨੂੰ ਸਭ ਨਾਲੋ ਵਖਰਾ ਰੁਤਬਾ ਵੀ ਬਖਸ਼ਦੀ ਹੈ। ਹਾਲ ਹੀ ਵਿੱਚ ਮਹਾਮਾਰੀ ਦੇ ਸਮੇਂ, ਜਿਸ ਤਰਾਹ ਸਿੱਖ ਕੋਮ ਨੇ ਮਨੁਖਤਾ ਦੀ ਸੇਵਾ ਕੀਤੀ ਹੈ ਉਸ ਦੀ ਮਿਸਾਲ ਪੂਰੀ ਦੁਨਿਆਂ ਵਿੱਚ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦੀ। ਅੱਜ ਦੇ ਸਮੇਂ ਜਦ ਸਾਰੀ ਦੁਨਿਆਂ ਸਿੱਖਾ ਨੂੰ ਇਕ ਮਦਦਗਾਰ ਤੇ ਮਸੀਹਾ ਵਾਂਗੂ ਦੇਖ ਰਹੀ ਹੈ ਉਥੇ ਅਸੀਂ ਅਪਣੀ ਵੱਖਰੀ ਪਹਿਚਾਣ “ਦਸਤਾਰ” ਤੋਂ ਮੁਨਕਰ ਹੁੰਦੇ ਜਾ ਰਹੇ ਹਾਂ। ਸਾਨੂੰ ਉਮੀਦ ਹੀ ਨਹੀਂ ਪੂਰਣ ਵਿਸ਼ਵਾਸ ਵੀ ਹੈ ਕਿ ਧੰਨਸਿੱਖੀ ਟੀਮ ਦਾ ਇਹ ਨਿੱਕਾ ਜਿਹਾ ਉਪਰਾਲਾ ਨਾ ਸਿਰਫ ਅਪਣੀ ਪਹਿਚਾਨ ਤੋ ਮੁਨਕਰ ਹੋਇ ਸਾਡੇ ਵੀਰਾਂ/ਭੈਣਾਂ ਨੂੰ ਮੁੜ ਦਸਤਾਰ ਨਾਲ ਜੋੜੇਗਾ ਬਲਕੀ ਪਹਿਲਾਂ ਤੋਂ “ਦਸਤਾਰ” ਸਜਾ ਰਹੇ ਵੀਰਾਂ/ਭੈਣਾਂ ਨੂੰ ਗੁਰੂ ਸਾਹਿਬਾਨਾਂ ਦੀ ਇਸ ਬਖਸ਼ਿਸ ਉਤੇ ਮਾਨ ਤੇ ਫਕਰ ਮਹਸ਼ੂਸ ਕਰਣ ਦਾ ਮੌਕਾ ਦੇਵੇਗਾ। ਇਹ ਉਪਰਾਲਾ ਆਪ ਸਭ ਵੀਰਾਂ/ਭੈਣਾਂ ਦੀ ਮਦਦ ਬਿਨਾ ਪੂਰਾ ਨਹੀਂ ਹੋ ਸਕਦਾ ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਇਸ ਦਸਤਾਰ ਮੁਕਾਬਲੇ ਦਾ ਹਿੱਸਾ ਬਣ ਸਾਡੇ ਇਸ ਵਿਰਸੇ ਨੂੰ ਅੱਗੇ ਵਧਾਈਏ ਤੇ ਹੋਰਨਾਂ ਨੂੰ ਵੀ ਦਸਤਾਰ ਸਜਾਉਣ ਲਈ ਪ੍ਰੇਰਿਤ ਕਰੀਏ।

ਮੁਕਾਬਲੇ ਵਿੱਚ ਹਿੱਸਾ ਲੈਣ ਦੇ ਨਿਅਮ ਅਤੇ ਸ਼ਰਤਾਂ –

 • ਇਸ ਮੁਕਾਬਲੇ ਲਈ ਕੋਈ ਇੰਟਰੀ ਫੀਸ ਨਹੀਂ ਹੋਵੇਗੀ।
 • ਇਸ ਮੁਕਾਬਲੇ ਲਈ ਉਮਰ ਜਾਂ ਲਿੰਗ ਦੀ ਕੋਈ ਰੋਕ ਨਹੀਂ ਹੈ।
 • ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਤੁਹਾਡੀ ਵੀਡਿਓ ਹੇਠ ਦਿਤੇ ਵੱਟਸੱਪ ਨੰਬਰ ਜਾਂ ਈਮੇਲ ਤੇ 6 ਜੂਨ 2020 ਰਾਤ 12 ਬਜੇ ਤੋ ਪਹਿਲਾਂ ਪਹੁਚਣੀ ਜਰੂਰੀ ਹੈ।
 • ਕੇਵਲ ਦਸਤਾਰ ਨੂੰ ਪਿਆਰ ਕਰਨ ਵਾਲੇ ਹੀ ਇਸ ਮੁਕਾਬਲੇ ਵਿੱਚ ਭਾਗ ਲੈਣ।
 • ਮੁਕਾਬਲੇ ਲਈ ਤਿਆਰ ਕੀਤੀ ਗਈ ਵੀਡਿਓ ਤੁਹਾਡੀ ਖੁਦ ਦੀ ਹੋਣੀ ਜਰੂਰੀ ਹੈ। ਵੀਡਿਓ 6 ਮਿੰਟ ਜਾਂ ਇਸ ਤੋ ਛੋਟੀ ਹੋਣੀ ਜਰੂਰੀ ਹੈ।
 • ਦਸਤਾਰ ਸਜਾਉਣ ਤੋ ਪਹਿਲਾ ਦੀ ਤਿਆਰੀ ਜਿਵੇਂ ਪਟਕਾ ਜਾਂ ਫਿਫਟੀ ਬਨ੍ਹਨੀ ਇਸ ਵੀਡਿਓ ਵਿੱਚ ਸ਼ਾਮਿਲ ਨਹੀ ਹੋਵੇਗੀ।
 • ਵੀਡਿਓ ਵਿੱਚ ਕੋਈ ਕੱਟ ਨਹੀਂ ਹੋਣਾ ਚਾਹਿਦਾ ਤੇ ਇਹ ਲਗਾਤਾਰ ਬਣਾਈ ਗਈ ਹੋਵੇ।
 • ਇਹ ਵੀਡਿਓ ਪਹਿਲਾਂ ਕਿਸੇ ਸ਼ੋਸ਼ਲ ਮੀਡਿਆ (ਫੇਸਬੁਕ, ਯੂਟਿਉਬ, ਟਿਕ-ਟਾਕ, ਇੰਸਟਾਂਗ੍ਰਾਮ ਆਦਿ) ਤੇ ਨਹੀ ਪਾਈ ਹੋਣੀ ਚਾਹਿਦੀ ਹੈ।
 • ਇਸ ਵਿਡਿਓ ਨੂੰ ਸਾਡੇ ਨਾਲ ਸ਼ੇਅਰ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਤੁਹਾਡੀ ਇਹ ਵਿਡਿਓ ਧੰਨਸਿੱਖੀ ਨੂੰ ਪੂਰੇ ਅਧਿਕਾਰਾਂ ਨਾਲ ਧੰਨਸਿੱਖੀ ਯੂਟਿਉਬ ਚੈਨਲ ਤੇ ਪਾਉਣ ਦੀ ਇਜਾਜਤ ਦਿੰਦੇ ਹੋ।
 • ਵੀਡਿਓ ਭੇਜਦੇ ਸਮੇਂ ਆਪਣਾ ਨਾਮ, ਉਮਰ, ਪਿੰਡ/ਸ਼ਹਿਰ ਅਤੇ ਮੋਬਾਇਲ ਨੰਬਰ ਦੀ ਜਾਣਕਾਰੀ ਦੇਣੀ ਜਰੂਰੀ ਹੈ।
 • ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰ ਡਿਜੀਟਲ ਭਾਗੀਦਾਰੀ ਪ੍ਰਮਾਣ-ਪੱਤਰ ਦਿੱਤਾ ਜਾਵੇਗਾ।
 • ਤੁਸੀਂ ਅਪਣਾ ਵੀਡਿਓ ਸਾਂਨੂੰ ਵੱਟਸੱਪ ਨੰਬਰ +91 9915762246 ਅਤੇ dhansikhii@gmail.com ਤੇ ਭੇਜ ਸਕਦੇ ਹੋ।

ਕਿੰਜ ਹੋਵੇਗਾ ਜੇਤੂ ਦਾ ਚੁਨਾਵ ?

 • ਮਿਥੀ ਮਿਤੀ ਤਕ ਪ੍ਰਾਪਤ ਵੀਡਿਓ 8 ਜੂਨ 2020 ਤਕ ਸਾਡੇ ਚੈਨਲ ਤੇ ਅਪਲੋਡ ਕਰਕੇ ਤੁਹਾਨੂੰ ਇਸਦਾ ਲਿੰਕ ਭੇਜ ਦਿੱਤਾ ਜਾਵੇਗਾ।
 • ਸਾਰੇ ਵੀਡਿਓ ਇੱਕੋ ਸਮੇਂ ਤੇ ਪਬਲਿਕ ਕੀਤੇ ਜਾਂਣਗੇ।
 • ਜਿਸ ਵੀਡਿਓ ਨੂੰ 11 ਜੂਨ 2020 ਸ਼ਾਮ 4 ਬਜੇ ਤਕ ਸਭ ਤੋਂ ਜਿਆਦਾ ਲਾਇਕ ਤੇ ਕੁਮੇਂਟ ਮਿਲਣਗੇ ਉਸ ਨੂੰ ਜੇਤੂ ਘੋਸ਼ਿਤ ਕੀਤਾ ਜਾਵੇਗਾ।
 • ਸਿਰਫ ਉਹੀ ਕੁਮੇਂਟ ਤੇ ਲਾਇਕ ਮੁਕਾਬਲੇ ਦੇ ਜੇਤੂ ਲਈ ਗਿਣੇਂ ਜਾਂਣਗੇ ਜਿੰਨਹਾਂ ਨੇ ਧੰਨਸਿੱਖੀ ਯੂਟਿਉਬ ਚੈਨਲ ਸਬਸਕ੍ਰਾਇਬ ਕੀਤਾ ਹੋਵੇਗਾ।
 • ਮੁਕਾਬਲੇ ਦੇ ਜੇਤੂ ਦੀ ਘੋਸ਼ਣਾ ਅਤੇ ਇਨਾਮ ਦੀ ਰਕਮ, ਜੇਤੂ ਪ੍ਰਮਾਣ ਪੱਤਰ ਮਿਤੀ 12 ਜੂਨ ਸਵੇਰੇ 11 ਬਜੇ ਜਾਰੀ ਕੀਤਾ ਜਾਵੇਗਾ।
The turban is not only a symbol of our honor, dignity and splendor but also gives us a unique status. The way in which the Sikh community has served humanity during the recent epidemic is unparalleled anywhere in the world. At a time when the whole world is looking at Sikhism as a helper and messiah, we are denying our distinct identity “turban”. We not only hope that this small effort of the Dhansikhi team will not only reconnect our brothers / sisters who have lost their identity with the turban but also the brothers / sisters who are already wearing the “turban” on this blessing of Guru Sahibs. It will give you a chance to feel respect and concern. This initiative cannot be completed without the help of all the brothers / sisters, so we request you to be a part of this turban competition, carry forward our heritage and inspire others to decorate turbans as well.

Terms and conditions of participating in the competition –

 • There will be no entry fee for this competition.
 • There is no age or gender restriction for this competition.
 • To participate in this contest, your video must arrive before 12 noon on June 6, 2020 at the following WhatsApp number or email.
 • Only those who love turbans should participate in this competition.
 • The video created for the contest must be your own. Video length must be 6 minutes or less.
 • There should be no cuts in the video and it should be made continuously.
 • This video should not have been posted on any social media (Facebook, YouTube, Tick-tok, Instagram, etc.) before.
 • Sharing this video with us means that you allow this video of yours to be posted on Dhansikhi YouTube channel with full rights.
 • It is important to provide your name, age, village / city and mobile number when submitting the video.
 • All participants participating in this competition will be given a digital participation certificate.
 • You can send your video to us on WhatsApp number +91 9915762246 and dhansikhii@gmail.com.

How will the winner be selected?

 • The video received by the due date will be uploaded on our channel by June 8 and a link will be sent to you.
 • All videos will be made public at the same time.
 • The video that receives the most likes and comments by 4pm on June 11, 2020 will be declared the winner.
 • Only those who have subscribed to the Dhansikhi YouTube channel will be counted as the winners of the comment and worthy competition.
 • The winner of the competition will be announced and the prize money will be issued on June 12 at 11 am.