Home Sikh History Historical Places Historical Place – Gurudwara Tahli Sahib Santokhsar

Historical Place – Gurudwara Tahli Sahib Santokhsar

1
Historical Place – Gurudwara Tahli Sahib Santokhsar

Historical Place – Gurudwara Tahli Sahib SantokhsarHistorical Place - Gurudwara Tahli Sahib Santokhsar

ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ

ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਇੱਕ ਬਹੁਤ ਹੀ ਇਕਾਂਤ ਤੇ ਮਨ ਮੋਹ ਲੈਣ ਵਾਲਾ ਧਾਰਮਿਕ ਅਸਥਾਨ ਹੈ। ਇਸ ਅਸਥਾਨ ਨੂੰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਤਿਹਾਸ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ ੧੫੭੨ ਈ. ਵਿੱਚ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਆ ਕੇ ਇਸ ਪਹਿਲੇ ਅੰਮ੍ਰਿਤ ਸਰੋਵਰ ਦੀ ਖੁਦਾਈ ਦੀ ਸੇਵਾ ਆਰੰਭ ਕੀਤੀ। ਇਸ ਕਰਕੇ ਇਸ ਸਰੋਵਰ ਨੂੰ ਸਿੱਖ ਇਤਿਹਾਸ ਦਾ ਪਹਿਲਾ ਸਰੋਵਰ ਹੋਣ ਦਾ ਮਾਨ ਪ੍ਰਾਪਤ ਹੈ।

Dhansikhi-Historical Place-Gurudwara Tahli Sahib Santokhsar-inside view

ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ ੧੫੮੮ ਈ. ਨੂੰ ਇਸ ਸਰੋਵਰ ਦੀ ਸੇਵਾ ਆਰੰਭ ਕੀਤੀ। ਸੈਂਕੜੇ ਸਿੱਖ ਸੇਵਾ ਕਰਨ ਲੱਗੇ। ਸੰਗਤਾਂ ਕਾਰ (ਮਿੱਟੀ) ਦੀਆਂ ਟੋਕਰੀਆਂ ਚੁੱਕਦੀਆਂ ਹੋਈਆਂ ਕਤਾਰਾਂ ਬਣਾ ਕੇ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਦੀਆਂ ਸੇਵਾ ਕਰਨ ਲੱਗ ਪਈਆਂ। ਕਿਹਾ ਜਾਂਦਾ ਹੈ ਕਿ ਸਰੋਵਰ ਦੀ ਸੇਵਾ ਕਰਦੇ ਹੋਏ ਹੇਠਾਂ ਇੱਕ ਮੱਠ ਨਿਕਲਿਆ, ਸਿੱਖਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਹੇਠਾਂ ਤੋਂ ਇੱਕ ਮੱਠ ਮਿਲਿਆ ਹੈ। ਮੱਠ ਨੰਗਾ ਕਰਵਾਇਆ ਗਿਆ। ਉਸ ਨੂੰ ਪੱਥਰ ਦੀ ਖਿੱੜਕੀ ਨਾਲ ਬੰਦ ਕੀਤਾ ਹੋਇਆ ਸੀ। ਉਸ ਖਿੱੜਕੀ ਨੂੰ ਖੋਲ੍ਹ ਕੇ ਵੇਖਿਆ ਤਾਂ ਅੰਦਰ ਇੱਕ ਬਹੁਤ ਲਿੱਸਾ, ਕਮਜ਼ੋਰ, ਹੱਡੀਆਂ ਦਾ ਢਾਂਚਾ, ਨਜ਼ਰੀਂ ਆਇਆ। ਇੰਝ ਜਾਪਦਾ ਸੀ ਕਿ ਕੋਈ ਜੋਗੀ ਚਿਰੰਕਾਲ ਤੋਂ ਸਮਾਧੀ ਲਾਈ ਬੈਠਾ ਹੈ। ਸਤਿਗੁਰੂ ਜੀ ਨੇ ਸਿੱਖਾਂ ਨੂੰ ਕਹਿ ਕੇ ਉਸ ਨੂੰ ਰੂੰ ਵਿੱਚ ਸੰਭਾਲਿਆ ਤੇ ਕਸਤੂਰੀ ਮੱਖਣ ਵਿੱਚ ਮਿਲਾ ਕੇ ਹੱਥਾਂ ਪੈਰਾਂ ਦੀ ਮਾਲਿਸ਼, ਤੇ ਦਸਮ ਦੁਆਰ ਵਾਲੀ ਜਗ੍ਹਾ ਸਿਰ ਦੀ ਮਾਲਿਸ਼ ਕਰਵਾਈ। ਯੋਗੀ ਦੇ ਪ੍ਰਾਣ ਪਰਤੇ।

Dhansikhi-Historical Place-Gurudwara Tahli Sahib Santokhsar-outside view

ਬੜੀ ਧੀਮੀ ਜਿਹੀ ਆਵਾਜ਼ ਵਿੱਚ ਬੋਲਿਆ, ਕਿ ਤੁਸੀਂ ਕੌਣ ਹੋ ? ਸਿੱਖਾਂ ਨੇ ਕਿਹਾ ਕਿ ਅਸੀਂ ਗੁਰੂ ਕੇ ਸਿੱਖ ਹਾਂ। ਯੋਗੀ ਨੇ ਕਿਹਾ ਕਿ ਮੈਂ ਦੁਆਪਰ ਯੁੱਗ ਦਾ ਬੈਠਾ ਹਾਂ। ਮੇਰੇ ਗੁਰੂ ਨੇ ਮੈਨੂੰ ਪ੍ਰਾਣਾਯਾਮ ਭਾਵ ਦਸਮ ਦੁਆਰ ਸਵਾਸ ਚੜ੍ਹਾਉਣੇ ਸਿਖਾਲ ਦਿੱਤੇ ਸਨ। ਜਦੋਂ ਮੈਂ ਆਪਣੀ ਕਲਿਆਣ ਪੁੱਛੀ ਤਾਂ ਮੇਰੇ ਗੁਰੂ ਨੇ ਉੱਤਰ ਦਿੱਤਾ ਕਿ ਤੇਰੀ ਮੁਕਤੀ ਵਿੱਚ ਬਹੁਤੀ ਦੇਰੀ ਹੈ। ਕਲਯੁੱਗ ਵਿੱਚ ਪ੍ਰਮੇਸ਼ਰ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਹੋਣਗੇ।ਪੰਜਵੇਂ ਜਾਮੇ ਵਿੱਚ ਉਹਨਾਂ ਦਾ ਨਾਮ ਗੁਰੂ ਅਰਜਨ ਦੇਵ ਜੀ ਹੋਵੇਗਾ। ਉਹ ਤੇਰੀ ਕਲਿਆਣ ਕਰਨਗੇ।

ਸ੍ਰੀ ਗੁਰੂ ਅਰਜਨ ਹੁਇ ਅਵਿਤਾਰ। ਤੀਰਥ ਬਿਦਤਾਵਹਿ ਸੁਭ ਬਾਰਿ॥
ਜਬਿ ਖਨਿ ਹੈਂ ਇਸ ਥਲ ਕੋ ਆਇ। ਤੋਹਿ ਨਿਕਾਸਹਿੰ ਨਿਜ ਦਰਸਾਇ॥੫੬॥
ਅਪਨੋ ਪ੍ਰਸ਼ਨ ਠਾਨਿ ਤਿਨ ਪਾਹੀ। ਸੁਨਿ ਹੋ ਬਾਕ ਗਯਾਨ ਜਿਨ ਮਾਹੀ॥
ਤਬਿ ਤੇਰੋ ਹੋਇ ਹੈ ਕਲਯਾਨੁ। ਇਮ ਭਾਖਯੋ ਗੁਰੁ ਕਰੁਣਾ ਠਾਨਿ॥
(ਗੁਰ ਪ੍ਰਤਾਪ, ਰਾਸਿ ੨, ਅੰਸੂ ੩੪)

ਬਾਬਾ ਬੁੱਢਾ ਜੀ ਕਹਿਣ ਲੱਗੇ, ”ਹੇ ਯੋਗੀ! ਉਹ ਸਮਾਂ ਆ ਪਹੁੰਚਿਆ ਹੈ।” ਬਾਬਾ ਬੁੱਢਾ ਜੀ ਨੇ ਦੱਸਿਆ, ”ਉਹ ਸਾਹਮਣੇ ਬੈਠੇ ਹਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, ਸੰਗਤਾਂ ਨੂੰ ਨਿਹਾਲ ਕਰ ਰਹੇ ਹਨ।” ਤਾਂ ਯੋਗੀ ਨੇ ਗੁਰੂ ਜੀ ਦੇ ਚਰਨ ਫੜੇ ਤੇ ਕਲਿਆਣ ਦੀ ਜਾਚਨਾ ਕੀਤੀ। ਤਾਂ ਸਤਿਗੁਰੂ ਜੀ ਨੇ ਆਪਣੇ ਮੁਖਾਰਬਿੰਦ ਵਿੱਚੋਂ ਸੂਹੀ ਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ¸

ਬਾਜੀਗਰਿ ਜੈਸੇ ਬਾਜੀ ਪਾਈ॥ ਨਾਨਾ ਰੂਪ ਭੇਖ ਦਿਖਲਾਈ॥ (ਅੰਗ ੭੩੬)

07

ਇਸ ਸ਼ਬਦ ਵਿੱਚ ਸੰਸਾਰ ਨੂੰ ਇੱਕ ਬਾਜ਼ੀਗਰ ਦੀ ਬਾਜ਼ੀ ਦਰਸਾਇਆ ਤੇ ਸੰਤੋਖ ਨਾਮ ਦੇ ਇਸ ਯੋਗੀ ਦਾ ਇੰਨਾ ਸੰਤੋਖ ਵੇਖ ਕੇ ਸਤਿਗੁਰੂ ਜੀ ਨੇ ਮਿਹਰ ਕਰਕੇ ਉਸ ਯੋਗੀ ਦਾ ਕਲਿਆਣ ਕੀਤਾ। ਤੇ ਇਸ ਦੇ ਨਾਮ ਤੇ ਹੀ ਇਸ ਸਰੋਵਰ ਦਾ ਨਾਮ ਸੰਤੋਖਸਰ ਰੱਖਿਆ ਜਿੱਥੇ ਅੱਜ ਸਰੋਵਰ ਦੇ ਨਾਲ ਜਗਤ ਦੇ ਤਾਰਨ ਵਾਸਤੇ ਗੁ: ਸੰਤੋਖਸਰ ਸਾਹਿਬ ਸੁਸ਼ੋਭਿਤ ਹੈ। ਅਜੋਕੇ ਸਮੇਂ ਦੇ ਵਿਦਵਾਨਾਂ ਦਾ ਕਥਨ ਹੈ ਗੁਰੂ ਸਾਹਿਬ ਜੀ ਨੇ ਉਸ ਵੇਲੇ ਇਸ ਸਰੋਵਰ ਨੂੰ ਵਰ ਦਿੱਤਾ ਸੀ ਜੋ ਵੀ ਇੱਥੇ ਜਪੁਜੀ ਸਾਹਿਬ ਜੀ ਦੇ ਪਾਠ ਕਰਕੇ ਪੰਜ ਇਸ਼ਨਾਨ ਕਰੇਗਾ ਉਸਨੂੰ ਜ਼ਿੰਦਗੀ ਵਿੱਚ ਸੰਤੋਖ ਦੀ ਪ੍ਰਾਪਤੀ ਹੋਵੇਗੀ। ਇਸ ਤਰ੍ਹਾਂ ਸਤਿਗੁਰੂ ਜੀ ਨੇ ਮਿਹਰ ਕਰਕੇ ਉਸ ਯੋਗੀ ਦਾ ਕਲਿਆਣ ਕੀਤਾ ਅਤੇ ਜਗਤ ਨੂੰ ਤਾਰਨ ਵਾਸਤੇ ਇਸ ਅਸਥਾਨ ਤੇ ਬਖਸ਼ਿਸ਼ਾਂ ਕੀਤੀਆਂ।

ਸਰੋਵਰ ਦੇ ਨਾਂ ਰਖਣ ਅਤੇ ਮਠ ਵਾਲੀ ਸਾਖੀ ਨੂੰ ਲੈਕੇ ਕੁਛ ਵਿਦਵਾਨਾਂ ਵਿੱਚ ਮਤਭੇਦ ਹਨ। ਤਵਾਰੀਖ ਖਾਲਸਾ ਮੁਤਾਬਿਕ ਇਸ ਪਾਵਨ ਅਸਥਾਨ ਦੇ ਸਰੋਵਰ ਦੀ ਖੁਦਵਾਈ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਮਤ ੧੬੨੧ ਵਿੱਚ ਆਰੰਭ ਕੀਤੀ ਅਤੇ ਸੰਮਤ ੧੬੪੧ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਿਸ਼ਾਵਰ ਦੇ ‘ਸੰਤੌਖੇ’ ਸਿੱਖ ਦੇ ਧੰਨ (ਢਾਈ ਸੌ ਮੋਹਰ) ਨਾਲ ਪੱਕਾ ਕਰਵਾਇਆ ਅਤੇ ਇਸਦਾ ਨਾਂ ਸੰਤੋਖਸਰ ਰੱਖਿਆ। ਇਸ ਗੁਰਦੁਆਰਾ ਸਾਹਿਬ ਦੇ ਸਰੋਵਰ, ਪ੍ਰਕਰਮਾਂ ਦੀ ਕਾਰ ਸੇਵਾ ਬਾਬਾ ਗੁਰਮੁਖ ਸਿੰਘ ਜੀ ਅਤੇ ਬਾਬਾ ਸਾਧੂ ਸਿੰਘ ਜੀ ਨੇ ਸੰਨ ੧੯੧੮ ਵਿੱਚ ਸ਼ੁਰੂ ਕੀਤੀ ਤੇ ਤਕਰੀਬਨ ੧੯੨੨ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਕੀਤੀ ਅਤੇ ਉਹਨਾਂ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਨੇ ੧੯੭੪ ਵਿੱਚ ਦੁਬਾਰਾ ਸਰੋਵਰ ਦੀ ਕਾਰ ਸੇਵਾ ਕਰਵਾਈ ਅਤੇ ਪੌੜਾਂ ਦੀ ਮੁਰੰਮਤ ਕਰਵਾਈ ਗਈ ਅਤੇ ਪ੍ਰਕਰਮਾ ਵਿੱਚ ਸੰਗਮਰਮਰ ਲਗਵਾਇਆ ਗਿਆ। ਇੱਥੇ ਉਹ ਟਾਹਲੀ ਦੇ ਦਰਖਤ ਦਾ ਤਣਾ ਹੁਣ ਵੀ ਮੌਜੂਦ ਹੈ ਜਿਸਦੀ ਛਾਂ ਹੇਠ ਬੈਠ ਸਤਿਗੁਰੂ ਜੀ ਸਰੋਵਰ ਦੀ ਸੇਵਾ ਕਰਵਾਉਦੇ ਹੂੰਦੇ ਸੀ।

Waheguru Ji Ka Khalsa Waheguru Ji Ki Fateh
– Bhull Chukk Baksh Deni Ji –

1 COMMENT

LEAVE A REPLY

Please enter your comment!
Please enter your name here