Dhansikhi Gurbani Naad – Kirtan Mukabla

Dhansikhi Gurbani Naad - An online Kirtan Mukabla

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,

ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥

ਪੰਜਵੇਂ ਸਤਿਗੁਰੂ ਅਰਜਨ ਸਾਹਿਬ ਜੀ ਦਾ ਰਾਗ ਮਾਰੂ ਸੋਹਲੇ ਪੰਨਾ 1075 ਉੱਪਰ ਉਚਾਰਨ ਕੀਤਾ ਇਹ ਸਬਦ ਹੈ, ਜਿਸ ਵਿਚੋਂ ਲਈਆਂ ਪੰਕਤੀਆਂ ਤੁਸੀਂ ਉੱਪਰ ਪੜ੍ਹਨਾ ਕੀਤੀਆਂ ਹਨ। ਇਸ ਪੂਰੇ ਸਬਦ ਵਿੱਚ ਗੁਰੂ ਸਾਹਿਬ ਜੀ ਨੇ ਅਕਾਲ-ਪੁਰਖ ਜੀ ਦੀ ਕੀਰਤੀ, ਉਸਤਤਿ, ਸਿਫਤ-ਸਾਲਾਹ, ਵਡਿਆਈ, ਮਹਿਮਾ, ਉਪਮਾਂ ਦੀ ਵਿਚਾਰ ਕੀਤੀ ਹੈ। ਇਸ ਸਬਦ ਦਾ ਸ਼ਾਬਦਿਕ ਅਰਥ ਕਰੀਏ ਤਾਂ ਸਤਿਗੁਰੂ ਜੀ ਫੁਰਮਾ ਰਹੇ ਹਨ ਕੀ ਕਲਜੁਗ (ਕਲਹ ਕਲੇਸ਼ ਦਾ ਸਮਾਂ) ਵਿੱਚ ਅਕਾਲ ਪੁਰਖ ਪ੍ਰਭੂ ਦਾ ਜੱਸ ਗਾਇਨ ਕਰਨਾ ਪਰਮ ਉਤੱਮ ਹੈ। ਇਸ ਲਈ, ਬਿਰਤੀ ਜੋੜ ਕੇ, ਤੂੰ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਦਾ ਸਿਮਰਨ ਕਰ। ਸੋ ਆਓ ਆਪਾਂ ਸਾਰੇ ਰਲ-ਮਿਲ ਕੇ ਕੀਰਤਨ ਗਾਇਨ ਕਰੀਏ ਅਤੇ ਇਸ ਮਾੜੇ ਸਮੇਂ ਵਿੱਚ ਸਾਰੀ ਲੋਕਾਈ ਨੂੰ ਵੀ ਕੀਰਤਨ ਨਾਲ ਜੋੜੀਏ ।

ਮੁਕਾਬਲੇ ਵਿੱਚ ਹਿੱਸਾ ਲੈਣ ਦੇ ਨਿਅਮ ਅਤੇ ਸ਼ਰਤਾਂ –

  • ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰਤੀਭਾਗੀ ਦੀ ਉਮਰ ਦੀ ਕੋਈ ਸੀਮਾ ਨਹੀਂ ਹੋਵੇਗੀ।
  • ਇਸ ਮੁਕਾਬਲੇ ਵਿੱਚ ਤੁਸੀਂ ਕੇਵਲ ਗੁਰਬਾਣੀ ਦੇ ਕੀਰਤਨ ਰੂਪੀ ਗਾਇਨ ਦੀ ਵੀਡੀਓ ਹੀ ਭੇਜ ਸਕਦੇ ਹੋ।
  • ਇਸ ਮੁਕਾਬਲੇ ਵਿੱਚ ਗੁਰਬਾਣੀ ਅਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਭਾਗ ਲੈ ਸਕਦੇ ਹਨ।
  • ਇਸ ਮੁਕਾਬਲੇ ਵਿੱਚ ਭੇਜੀ ਗਈ ਵੀਡੀਓ ਤੁਹਾਡੀ ਆਪਦੀ ਆਪਣੀ ਹੀ ਹੋਣੀ ਚਾਹੀਦੀ ਹੈ।
  • ਤੁਸੀਂ ਜ਼ਰੂਰਤ ਮੁਤਾਬਿਕ ਸਾਜ਼ ਦੀ ਵਰਤੋਂ ਕਰ ਸਕਦੇ ਹੋ ਇਹ ਸਾਜ ਤੁਸੀਂ ਖੁਦ ਵੱਜਾ ਸਕਦੇ ਹੋ ਜਾਂ ਤੁਹਾਡਾ ਕੋਈ ਸਾਥੀ।
  • ਵੀਡੀਓ ਵਿੱਚ ਪਹਿਲਾਂ ਤੋ ਰਿਕਾਰਡ ਸੰਗੀਤ/music ਦੀ ਵਰਤੋਂ ਨਹੀਂ ਕਰ ਸਕਦੇ।
  • ਧੰਨਸਿੱਖੀ ਗੁਰਬਾਣੀ ਨਾਦ ਆਨਲਾਈਨ ਕੀਰਤਨ ਮੁਕਾਬਲੇ ਦੇ ਦੂਜੇ ਰਾਊਂਡ ਵਿੱਚ ਤੁਹਾਨੂੰ 12 ਤੋਂ 15 ਮਿੰਟ ਲੰਮੀ ਕੀਰਤਨ ਦੀ ਵੀਡੀਓ ਸਾਨੂੰ ਭੇਜਣੀ ਹੋਵੇਗੀ।
  • ਤੁਹਾਡੀ ਵੀਡੀਓ ਲੈੰਡਸ੍ਕੈਪ (Landscape)(ਕੈਮਰਾ ਜਾਂ ਮੋਬਾਇਲ ਟੇਢਾ) ਕਰਕੇ ਬਣਾਈ ਗਈ ਹੋਵੇ ਖੜੀ ਵੀਡੀਓ ਦੀ ਐਂਟਰੀ ਨਹੀ ਲਈ ਜਾਵੇਗੀ।
  • ਇਸ ਵੀਡੀਓ ਨੂੰ ਐਡਿਟ ਕਰਕੇ ਸਾਡੇ Youtube Channel ਤੇ ਪਾਉਣ ਉਪਰੰਤ ਇਸ ਦਾ ਲਿੰਕ ਆਪ ਨੂੰ ਦਿੱਤਾ ਜਾਵੇਗਾ ।
  • ਤੁਹਾਡੇ ਇਸ ਵੀਡੀਓ ਤੇ ਤੁਹਾਨੂੰ ਵੋਟਿੰਗ ਕਰਾਉਂਣ ਹੋਵੇਗੀ।
  • ਵੋਟਿੰਗ ਉਪਰੰਤ ਤੁਹਾਡੀਆਂ ਸਾਰੀਆਂ ਵੀਡੀਓ ਪੰਥ ਦੇ ਮਹਾਨ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀ ਦੇਖਣਗੇ ਅਤੇ ਤੁਹਾਨੂੰ ਸਭ ਨੂੰ ਤੁਹਾਡੇ ਕੀਰਤਨ ਗਾਇਨ ਅਤੇ ਤੁਹਾਡੀ ਗੁਰਬਾਣੀ ਜਾਣਕਾਰੀ ਅਤੇ ਸ਼ਰਧਾ ਦੇ ਆਧਾਰ ਤੇ ਨੰਬਰ ਦੇਣਗੇ।
  • ਜੇਤੂ ਦੀ ਚੋਣ 50% ਵੋਟਾਂ ਦੇ ਅਧਾਰ ਤੇ ਅਤੇ 50% ਭਾਈ ਮਨਪ੍ਰੀਤ ਸਿੰਘ ਜੀ ਦੇ ਨੰਬਰਾਂ ਦੇ ਅਧਾਰ ਤੇ ਕੀਤੀ ਜਾਵੇਗੀ।
  • ਜਿਸ ਵੀ ਭਾਗੀਦਾਰ ਦੇ ਨੰਬਰ ਵੋਟਾਂ ਅਤੇ ਭਾਈ ਸਾਹਿਬ ਦੁਆਰਾ ਦਿੱਤੇ ਗਏ ਨੰਬਰਾਂ ਦਾ ਜੋੜ ਸਭ ਤੋਂ ਜ਼ਿਆਦਾ ਹੋਵੇਗਾ ਉਹ ਇਸ ਮੁਕਾਬਲੇ ਦਾ ਜੇਤੂ ਹੋਵੇਗਾ।
  • Youtube ਤੇ ਪਈਆਂ ਹੋਈਆਂ ਵੋਟਾਂ ਕੇਵਲ ਉਹੀ ਗਿਣੀਆਂ ਜਾਣਗੀਆਂ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ।

ਕਿੰਜ ਹੋਵੇਗਾ ਜੇਤੂ ਦਾ ਚੁਨਾਵ ?

  •  ਤੁਹਾਡੀ 12 ਤੋਂ 15 ਮਿੰਟ ਲੰਮੀ ਕੀਰਤਨ ਦੀ ਵੀਡੀਓ ਸਾਡੇ Youtube Channel ਤੇ ਪਾਉਣ ਉਪਰੰਤ ਵੋਟਿੰਗ ਕਰਵਾਈ ਜਾਵੇਗੀ।
  • ਵੋਟਿੰਗ ਉਪਰੰਤ ਤੁਹਾਡੀਆਂ ਸਾਰੀਆਂ ਵੀਡੀਓ ਪੰਥ ਦੇ ਮਹਾਨ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀ ਦੇਖਣਗੇ ਅਤੇ ਤੁਹਾਨੂੰ ਸਭ ਨੂੰ ਤੁਹਾਡੇ ਕੀਰਤਨ ਗਾਇਨ ਅਤੇ ਤੁਹਾਡੀ ਗੁਰਬਾਣੀ ਜਾਣਕਾਰੀ ਅਤੇ ਸ਼ਰਧਾ ਦੇ ਆਧਾਰ ਤੇ ਨੰਬਰ ਦੇਣਗੇ।
  • ਜੇਤੂ ਦੀ ਚੋਣ 50% ਵੋਟਾਂ ਦੇ ਅਧਾਰ ਤੇ ਅਤੇ 50% ਭਾਈ ਮਨਪ੍ਰੀਤ ਸਿੰਘ ਜੀ ਦੇ ਨੰਬਰਾਂ ਦੇ ਅਧਾਰ ਤੇ ਕੀਤੀ ਜਾਵੇਗੀ।
  • ਜਿਸ ਵੀ ਭਾਗੀਦਾਰ ਦੇ ਨੰਬਰ ਵੋਟਾਂ ਅਤੇ ਭਾਈ ਸਾਹਿਬ ਦੁਆਰਾ ਦਿੱਤੇ ਗਏ ਨੰਬਰਾਂ ਦਾ ਜੋੜ ਸਭ ਤੋਂ ਜ਼ਿਆਦਾ ਹੋਵੇਗਾ ਉਹ ਇਸ ਮੁਕਾਬਲੇ ਦਾ ਜੇਤੂ ਹੋਵੇਗਾ।

ਕਿੰਜ ਹੋਵੇਗਾ ਹੋਵੇਗਾ ਕੀਰਤਨੀਆਂ ਦਾ ਸਤਕਾਰ ?

  • ਇਸ ਕੀਰਤਨ ਮੁਕਾਬਲੇ ਦੇ ਪਹਿਲੇ ਸਥਾਨ ਤੇ ਆਉਣ ਵਾਲੇ ਨੂੰ 5100 ਰੁਪਏ ਸਨਮਾਨ ਵਜੋਂ ਦਿੱਤਾ ਜਾਵੇਗਾ।
  • ਦੂਜੇ ਸਥਾਨ ਤੇ ਆਉਣ ਵਾਲੇ ਨੂੰ 3100 ਰੁਪਏ ਸਨਮਾਨ ਵਜੋਂ ਦਿੱਤਾ ਜਾਵੇਗਾ।
  • ਤੀਜੇ ਸਥਾਨ ਤੇ ਆਉਣ ਵਾਲੇ ਨੂੰ 2100 ਰੁਪਏ ਸਨਮਾਨ ਵਜੋਂ ਦਿੱਤਾ ਜਾਵੇਗਾ।
  • ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਨੂੰ ਧੰਨਸਿੱਖੀ ਪਰਿਵਾਰ ਵੱਲੋਂ ਪ੍ਰਮਾਣ ਪਤਰ ਅਤੇ ਸਾਡੇ ਵੱਲੋਂ ਸਰਦਾ ਕੁਝ ਨਾ ਕੁਝ ਨਕਦ ਸਨਮਾਨ ਵੀ ਦਿੱਤਾ ਜਾਵੇਗਾ।

ਧੰਨ ਸਿੱਖੀ ਦੀ ਟੀਮ ਵੱਲੋਂ ਆਪ ਸਭ ਕੀਰਤਨੀਆਂ ਦੇ ਚਰਣਾਂ ਵਿੱਚ ਬੇਨਤੀ ਹੈ ਕੇ ਆਓ ਆਪਾਂ ਵੀ ਇਸ ਸੰਕਟ ਕੇ ਸਮੇ ਵਿੱਚ ਗੁਰੂ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਕੀਰਤਨ ਰਾਹੀ ਖੁਦ ਵੀ ਉਸ ਅਕਾਲ ਪੁਰਖ ਦੇ ਚਰਣਾਂ ਨਾਲ ਜੁੜੀਏ ਤੇ ਹੋਰਨਾਂ ਨੂੰ ਵੀ ਜੋੜੀਏ।

………………………………………………………………………..

Waheguru Ji Ka Khalsa Waheguru Ji Ki Fateh,

Kalajug Mehi Keerathan Paradhhaanaa ||
Guramukh Japeeai Laae Dhhiaanaa ||

Raag Maru Sohle of the 5th Satguru Arjan Sahib Ji is the word uttered on page 1075, the verses of which you have read above. Throughout this Shabad, Guru Sahib Ji has considered the praises of Akal Purakh Ji. Let us literally interpret this Shabad, then SatGuru Ji is saying whether it is supreme to sing the praises of Akal Purakh Prabhu in Kaljug (time of strife). Therefore, concentrating, meditate on the Lord’s Name through the Guru. So let us all sing Kirtan together and connect the entire humanity with Kirtan in this tough time.

Terms and conditions for participating in the competition –

  • There will be no age limit for participants to participate in this competition.
  • In this competition, you can only send a video of singing Gurbani in the form of Kirtan.
  • Everyone who loves Gurbani and Sikhism can participate in this competition.
  • The video submitted for this contest must be your own.
  • You can use the music instruments as needed. But You can play this instrument yourself or by one of your companions.
  • Do not use pre-recorded music in the video.
  • Dhansikhi Gurbani Naad Online Kirtan Mukabla, you have to send a 12 to 15 minutes long kirtan video to us.
  • Your video must be in landscape (mobile tilt), vertical video entry will not be accepted.
  • After editing this video will be posted on Youtube Channel, and its link will be provided to you.
  • All received videos will be published at a particular time.
  • You have to get votes on your video. You can campaign for this personally.
  • After voting, all your videos will be reviewed by The renowned personality of Panth, Bhai Manpreet Singh Kanpuri Ji. Kanpuri Ji gives you numbers for your kirtan singing based on your Gurbani knowledge and devotion.
  • The winner will be selected on the basis of 50% votes and 50% marks given by Bhai Manpreet Singh Ji.
  • Whichever participant has the highest number of votes and the number given by Bhai Sahib Ji, will be the winner of this contest.
  • Votes on Youtube will only be counted by those who have subscribed to our channel.

How will the winner be selected?

  • A 12 to 15 minutes long video of your kirtan will be posted on our Youtube Channel and voting will take place.
  • After voting, all your videos will be reviewed by The renowned personality of Panth, Bhai Manpreet Singh Kanpuri Ji. Kanpuri Ji gives you numbers for your kirtan singing based on your Gurbani knowledge and devotion.
  • The winner will be selected on the basis of 50% votes and 50% marks given by Bhai Manpreet Singh Ji Kanpuri.
  • Whichever participant has the highest number of votes and the number given by Bhai Sahib Ji, will be the winner of this contest.

How will the kirtans be honored?

  • The first-place winner of this Kirtan Mukabla will be given Rs. 5100 as an honor.
  • The second-place winner will be awarded Rs 3,100.
  • The third-place winner will be awarded Rs 2,100.
  • All the participants in this competition will be given a certificate from the Dhansikhi Family and some cash prizes from us.

The Team DhanSikhi requests to all Kirtanias, Let us also follow the words of Guru Ji in this time of crisis and connect ourselves with the Charans of Akal Purakh and others through Kirtan.