Saakhi – Bhai Ghanhaiya Ji (Punjabi)
ਭਾਈ ਘਨੲ੍ਹੀਆ ਜੀ
ਸ੍ਰੀ ਅਨੰਦਪੁਰ ਸਾਹਿਬ ਦੇ ਪਾਵਨ ਅਸਥਾਨ ਤੇ ਜਰਵਾਣੇ ਮੁਗਲਾਂ ਤੇ ਧੋਖੇਬਾਜ਼ ਪਹਾੜੀ ਰਾਜਿਆਂ ਨੇ ਸਤਿਗੁਰੂ ਜੀ ਨੂੰ ਜਿੰਦਾ ਫੜਨ ਜਾਂ ਜਾਨੋਂ ਮਾਰ ਦੇਣ ਅਤੇ ਅਨੰਦਪੁਰ ਸਾਹਿਬ ਦੀ ਪਵਿੱਤ੍ਰ ਧਰਤੀ ਨੂੰ ਸਦਾ ਲਈ ਉਜਾੜ ਕੇ ਤਬਾਹ ਕਰ ਦੇਣ ਲਈ ਘੇਰਾ ਪਾ ਲਿਆ। ਜੰਗ ਅਰੰਭ ਹੋ ਗਿਆ, ਸਿੰਘ-ਸੂਰਮਿਆਂ ਨੇ ਛੇ ਮਹੀਨੇ ਤੱਕ ਮੁਗਲਾਂ ਅਤੇ ਪਹਾੜੀ ਫੌਜਾਂ ਨੂੰ ਅਜਿਹੇ ਲੋਹੇ ਦੇ ਚਣੇ ਚਬਾਏ ਕਿ ਪਹਾੜੀ ਤੇ ਮੁਗਲ ਫੌਜਾਂ ਦਿਲ ਹਾਰ ਗਈਆਂ। ਇਸੇ ਘੋਰ ਜੰਗ ਦੌਰਾਨ ਸਿੰਘ ਵੀ ਸ਼ਹੀਦ ਤੇ ਫੱਟੜ ਹੁੰਦੇ, ਦੂਸਰੇ ਪਾਸੇ ਮੁਗਲ ਤੇ ਪਹਾੜੀ ਰਾਜੇ ਵੀ ਬੇ-ਤਦਾਦ ਮਰਦੇ ਤੇ ਘਾਇਲ ਹੁੰਦੇ।
ਭਾਈ ਘਨੲ੍ਹੀਆ ਜੀ ਜਲ ਦੀ ਮਛੱਕ ਭਰਦੇ ਅਤੇ ਮੈਦਾਨ-ਏ-ਜੰਗ ਵਿੱਚ ਚਾਹੇ ਕੋਈ ਮਗੁਲ ਹੋਵੇ ਜਾਂ ਧੋਖੇਬਾਜ ਪਹਾੜੀਆ ਜਾਂ ਕੋਈ ਸਿਖੱ ਘਾਇਲ ਪਿਆ ਹੋਵੇ, ੳਸੁ ਨੂੰ ਬਿਨਾਂ ਵਿਤਕਰੇ, ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਵੇਖ ਕੇ ਪਿਆਰ ਨਾਲ ਜਲ ਛਕਾੳਂੁਦੇ ਤੇ ਸਾਰਾ ਦਿਨ ਇਹ ਕਾਰ ਕਰਦੇ ਰਹਿੰਦੇ। ਭਾਈ ਘਨੲ੍ਹੀਆ ਜੀ ਦੀ ਇਸ ਸਮ-ਬਿਰਤੀ ਦੀ ਕਾਰ ਤੋਂ ਕੁਝ ਸਿੱਖ ਖੁਸ਼ ਨਹੀਂ ਸਨ। ਉਨ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸ਼ਿਕਾਇਤ ਕੀਤੀ ਕਿ ਸਚੇ ਪਾਤਸ਼ਾਹ! ਅਸੀਂ ਬੜੇ ਯਤਨਾਂ ਨਾਲ, ਮੁਗਲ ਤੇ ਪਹਾੜੀ ਫੌਜਾਂ ਨੂੰ ਤੀਰਾਂ-ਤੁਫੰਗਾਂ ਨਾਲ ਘਾਇਲ ਕਰਦੇ ਹਾਂ ਪਰ ਭਾਈ ਘਨ੍ਹਈਆ ਉਨ੍ਹਾਂ ਪਿਆਸੇ, ਤੜਫਦਿਆਂ ਨੂੰ ਪਾਣੀ ਪਿਲਾ ਕੇ ਮੁੜ ਸਾਡੇ ਨਾਲ ਲੜਨ ਲਈ ਤਿਆਰ ਕਰ ਦਿੰਦਾ ਹੈ। ਜਾਪਦਾ ਹੈ ਕਿ ਘਨ੍ਹਈਆ ਦੁਸ਼ਮਣ ਦੀਆਂ ਫੌਜਾਂ ਨਾਲ ਰਲਿਆ ਹੋਇਆ ਹੈ।
ਸਤਿਗੁਰੂ ਜੀ ਨੇ ਸਿੱਖਾਂ ਦੀ ਬੇਨਤੀ ਸੁਣੀ, ਮੁਸਕਰਾਏ ਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਘਨ੍ਹਈਏ ਨੂੰ ਸਾਡੇ ਸਨਮੁੱਖ ਪੇਸ਼ ਕਰੋ। ਥੋੜੇ ਸਮੇਂ ਬਾਅਦ ਸਿੱਖ, ਭਾਈ ਘਨ੍ਹਈਏ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੇ ਸਨਮੁੱਖ ਹਾਜ਼ਰ ਹੋਏ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨ੍ਹਈਏ ਨੂੰ ਸੰਬੋਧਨ ਕਰਕੇ ਕਿਹਾ ਕਿ ਭਾਈ ਘਨ੍ਹਈਆ! ਸਿੱਖ ਤੇਰੀ ਸ਼ਿਕਾਇਤ ਕਰਦੇ ਹਨ। ਭਾਈ ਘਨ੍ਹਈਆ ਜੀ ਨੇ ਬੇਨਤੀ ਕੀਤੀ, ਸਤਿਗੁਰੂ! ਦਾਸ ਭੱੁਲਣਹਾਰ ਹੈ, ਮੇਰੇ ਸਿੱਖ ਭਰਾ ਕੀ ਸ਼ਕਾਇਤ ਕਰਦੇ ਹਨ?
ਸਤਿਗੁਰੂ ਜੀ ਨੇ ਬਚਨ ਕੀਤਾ ਕਿ ਸਿੱਖ ਤੀਰਾਂ, ਤੁਫੰਗਾਂ, ਨੇਜੇ-ਭਾਲੇ, ਬੰਦੂਕਾਂ ਨਾਲ ਦੁਸ਼ਮਣ, ਪਹਾੜੀ ਤੇ ਮੁਗਲਾਂ ਨੂੰ ਮਾਰਦੇ ਤੇ ਘਾਇਲ ਕਰਦੇ ਹਨ ਪਰ ਤੂੰ ਉਨ੍ਹਾਂ ਘਾਇਲ ਹੋਏ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਮੁੜ ਸਿੱਖਾਂ ਨਾਲ ਲੜਨ ਲਈ ਤਿਆਰ ਕਰ ਦਿੰਦਾ ਹੈ। ਇਹ ਕੰਮ ਤੂੰ ਕਿਉਂ ਕਰਦਾ ਹੈਂ? ਭਾਈ ਘਨੲ੍ਹੀਆ ਜੀ ਨੇ ਹੱਥ ਜੋੜ ਕੇ, ਗਲ ਵਿੱਚ ਪੱਲਾ ਪਾ, ਸਾਹਿਬਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਜੀ! ਨਾ ਮੈਂ ਕਿਸੇ ਮੁਗਲ ਨੂੰ, ਨਾ ਪਹਾੜੀਏ ਨੂੰ ਅਤੇ ਨਾ ਹੀ ਮੈਂ ਕਿਸੇ ਸਿੱਖ ਨੂੰ ਪਾਣੀ ਪਿਲਾਉਂਦਾ ਹਾਂ, ਮੈਨੂੰ ਸਾਰਿਆਂ ਵਿੱਚ ਆਪ ਜੀ ਦਾ ਰੂਪ ਹੀ ਦਿਸਦਾ ਹੈ। ਤੁਹਾਥੋ ਬਿਨਾਂ ਮੈ ਹਰੋ ਕਿਸੇ ਨੂੰ ਪਾਣੀ ਨਹੀਂ ਪਿਲਾੳਂੁਦਾ।
ਸਤਿਗੁਰੂ ਜੀ! ਜਦੋਂ ਤੋਂ ਆਪ ਜੀ ਨੇ ਮਿਹਰ ਦ੍ਰਿਸ਼ਟੀ ਕੀਤੀ ਹੈ, ਮੇਰੀ ਨਿਗਾਹ ਵਿੱਚ ਨਾ ਕੋਈ ਵੈਰੀ ਹੈ, ਨਾ ਮੈਨੂੰ ਕੋਈ ਬਿਗਾਨਾ ਦਿਸਦਾ ਹੈ। ਮੈਨੂੰ ਸਾਰਿਆਂ ਵਿੱਚ ਆਪ ਜੀ ਦੀ ਹੀ ਜੋਤ ਦ੍ਰਿਸ਼ਟੀ ਆਉਂਦੀ ਹੈ, ਇਸ ਲਈ ਇਹ ਸਾਰੇ ਮੈਨੂੰ ਆਪਣੇ ਭਾਸਦੇ ਹਨ। ਪਾਤਸ਼ਾਹ! ਹੁਣ ਤਾਂ ਆਪ ਜੀ ਨੇ ਮਿਹਰ ਕਰਕੇ : ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥1॥ (ਮ: 5, ਅੰਗ: 1299) ਦੀ ਖੇਡ ਵਰਤਾ ਦਿੱਤੀ ਹੈ। ਬਾਕੀ ਰਹੀ ਜੰਗਾਂ ਯੁਧਾਂ ਦੀ ਗੱਲ, ਸਤਿਗੁਰੂ ਜੀ! ਇਹ ਸਾਰਾ ਆਪ ਜੀ ਨੇ ਹੀ ਖੇਡ-ਤਮਾਸ਼ਾ ਰਚਿਆ ਹੈ।
ਸਤਿਗੁਰੂ ਕਲਗੀਧਰ ਜੀ ਭਾਈ ਘਨ੍ਹਈਏ ਦਾ ਉੱਤਰ ਸੁਣ ਕੇ ਮੁਸਕਰਾਏ ਤੇ ਭਾਈ ਘਨ੍ਹਈਏ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਪਿਆਰ ਦਿੱਤਾ ਤੇ ਆਪਣੀ ਜੇਬ ਵਿੱਚੋਂ ਮਰਹਮ ਦੀ ਡੱਬੀ ਕੱਢ ਕੇ ਭਾਈ ਜੀ ਦੇ ਹੱਥ ਤੇ ਰੱਖ ਦਿੱਤੀ ਤੇ ਬਚਨ ਕੀਤਾ, ਘਨ੍ਹਈਆ! ਜਿੱਥੇ ਤੂੰ ਲੋੜਵੰਦਾਂ ਵਿੱਚ ਮੇਰਾ ਰੂਪ ਵੇਖ ਕੇ ਜਲ ਛਕਾ ਤ੍ਰਿਪਤ ਕਰਦਾ ਹੈਂ। ਉੱਥੇ ਉਨ੍ਹਾਂ ਦੇ ਘਾਵਾਂ, ਜ਼ਖਮਾਂ ਉੱਪਰ ਮਰਹਮ ਲਾ ਕੇ ਪੱਟੀ ਵੀ ਕਰਿਆ ਕਰ ਤਾਂ ਜੋ ਉਨ੍ਹਾਂ ਦੇ ਜ਼ਖਮਾਂ ਵਿੱਚ ਹੁੰਦੀ ਪੀੜ ਨੂੰ ਰਾਹਤ ਮਿਲੇ ਤੇ ਜ਼ਖਮ ਰਾਜ਼ੀ ਹੋ ਜਾਣ।
ਸਿੱਖਾਂ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਸਿੱਖੋ! ਤੁਸੀਂ ਆਪਣਾ ਕੰਮ ਕਰੀ ਚਲੋ, ਭਾਈ ਘਨ੍ਹਈਏ ਨੂੰ ਆਪਣਾ ਕੰਮ ਕਰਨ ਦਿਉ। ਇਹ ਜੋ ਕਰਦਾ ਹੈ, ਬਿਲਕਲੁ ਦਰੁਸਤ ਕਰਦਾ ਹੈ। ਭਾਈ ਘਨੲ੍ਹੀਆ ਕਿਸੇ ਪਹਾੜੀ ਜਾਂ ਮਗੁਲਾਂ ਨਾਲ ਨਹੀਂ ਮਿਿਲਆ ਹੋਇਆ, ਇਹ ਪਰਮਾਤਮਾ ਨਾਲ ਮਿਿਲਆ ਹੋਇਆ ਹੈ। ਪਰਮਾਤਮਾ ਸਭ ਦਾ ਸਾਂਝਾ ਹੈ। ਭਾਈ ਘਨ੍ਹਈਏ ਦੀ ਦ੍ਰਿਸ਼ਟੀ ਵਿੱਚ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਫੁਰਮਾਨ ਵਸ ਚੁੱਕਾ ਹੈ:- ਤੂੰ ਸਾਂਝਾ ਸਾਹਿਬੁ ਬਾਪੁ ਹਮਾਰਾ॥ (ਮ:5, ਅੰਗ: 97) ਅਤੇ: ਸਭੇ ਸਾਝੀਵਾਲ ਸਦਾਇਨਿ ਤੂੰ ਕਿਸੇ ਨ ਦਿਸਹਿ ਬਾਹਰਾ ਜੀਉ॥3॥ (ਮਾਝ ਮ:5, ਅੰਗ: 97)
ਗੁਰਸਿੱਖੋ ਸਮਾਂ ਆਵੇਗਾ, ਭਾਈ ਘਨ੍ਹਈਏ ਦਾ ਪੰਥ ਚੱਲੇਗਾ ਤੇ ਬਹੁਤ ਲੋਕ ਇਸ ਦੇ ਮਾਰਗ ਤੋਂ ਸੇਧ ਪ੍ਰਾਪਤ ਕਰਕੇ ਆਪਣੀ ਖੋਟੀ ਬੁੱਧੀ ਨਾਸ਼ ਕਰਨਗੇ। ਸਾਹਿਬਾਂ ਬਚਨ ਕੀਤਾ:- ਇਹ ਭੀ ਅਪਨੋ ਪੰਥ ਪ੍ਰਕਾਸ਼ੈ। ਬਹੁ ਲੋਗਨ ਕੀ ਕਬੁਧ ਬਿਨਾਸੈ।(ਸੂਰਜ ਪ੍ਰਕਾਸ਼)
ਸਿੱਖਿਆ – ਸਾਨੂੰ ਸਭ ਨੂੰ ਬਿਨਾਂ ਕਿਸੇ ਵਿਤਕਰੇ ਹਰ ਲੋੜਵੰਦ ਦੀ ਮਦਦ ਕਰਨੀ ਚਾਹਿਦੀ ਹੈ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –