Saakhi – Bibi Jiwai Ate Rabb Da Hukam
ਬੀਬੀ ਜਿਵਾਈ ਅਤੇ ਰੱਬ ਦਾ ਹੁਕਮ
ਖਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਖੁੱਲਾ ਲੰਗਰ ਵਰਤਦਾ ਹੁੰਦਾ ਸੀ। ਜਿੱਥੇ ਆਇਆ ਗਿਆ ਹਰ ਕੋਈ ਪ੍ਰਸ਼ਾਦ ਛਕਿਆ ਕਰਦਾ ਸੀ। ਸਭਨਾਂ ਜ਼ਾਤਾਂ ਦੇ ਲੋਕ ਇਕੱਠੇ (ਪੰਗਤ ਵਿੱਚ) ਬਹਿ ਕੇ ਪ੍ਰਸ਼ਾਦ ਛਕਿਆ ਕਰਦੇ ਸਨ। ਸਾਰੇ ਸਿੱਖ ਬੜੇ ਚਾਅ ਨਾਲ ਲੰਗਰ ਦੀ ਸੇਵਾ ਕਰਦੇ ਹੁੰਦੇ ਸਨ।
ਖਡੂਰ ਸਾਹਿਬ ਤੋਂ ਤਿੰਨ ਕੁ ਕੋਹ ਦੀ ਵਿੱਥ ਤੇ ਭਾਈ ਜੀਵਾ ਨਾਂ ਦਾ ਇਕ ਪ੍ਰੇਮੀ ਗੁਰਸਿੱਖ ਰਿਹਾ ਕਰਦਾ ਸੀ। ਉਹ ਹਰ ਰੋਜ਼ ਗੁਰੂ ਕੇ ਲੰਗਰ ਲਈ ਦਹੀਂ ਤੇ ਖਿਚੜੀ ਪੁਚਾਉਂਦਾ ਹੁੰਦਾ ਸੀ। ਇਹ ਸੇਵਾ ਉਸ ਨੇ ਸਾਰੀ ਉਮਰ ਨਿਬਾਹੀ। ਉਸਦੇ ਮਗਰੋਂ ਇਹ ਸੇਵਾ ਉਸਦੀ ਧੀ, ਬੀਬੀ ਜਿਵਾਈ ਨੇ ਸੰਭਾਲੀ। ਉਹ ਵੀ ਨੇਮ ਨਾਲ ਦਹੀਂ ਤੇ ਖਿਚੜੀ ਲੈ ਕੇ ਖਡੂਰ ਸਾਹਿਬ ਜਾਣ ਲੱਗ ਪਈ। ਉਹ ਹਰ ਰੋਜ਼ ਲੰਗਰ ਵਰਤਣ ਤੋਂ ਪਹਿਲਾਂ ਉਥੇ ਪਹੁਚ ਜਾਇਆ ਕਰਦੀ ਸੀ। ਇਕ ਦਿਨ ਜਦ ਉਹ ਦਹੀਂ ਤੇ ਖਿਚੜੀ ਲੈ ਕੇ ਤੁਰਨ ਲੱਗੀ ਤਾਂ ਬਹੁਤ ਜ਼ੋਰ ਦੀ ਹਨੇਰੀ ਆ ਗਈ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਬੀਬੀ ਨੇ ਸੋਚਿਆ, “ਜੇ ਹਨੇਰੀ ਇਸੇ ਤਰ੍ਹਾਂ ਵਗਦੀ ਰਹੀ ਤਾਂ ਮੈਂ ਖਿਚੜੀ ਦਹੀਂ ਲੈ ਕੇ ਵੇਲੇ ਸਿਰ ਨਹੀਂ ਪੁੱਜ ਸਕਾਂਗੀ।” ਉਸਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਹਨੇਰੀ ਹਟ ਜਾਵੇ, ਤਾਂ ਜੁ ਮੈਂ ਦਹੀਂ ਤੇ ਖਿਚੜੀ, ਵੇਲੇ ਸਿਰ ਲੰਗਰ ਵਿੱਚ ਪੁਚਾ ਸਕਾਂ। ਵਾਹਿਗੁਰੂ ਦੀ ਮਿਹਰ ਹੋ ਗਈ। ਹਨੇਰੀ ਹਟ ਗਈ। ਬੀਬੀ ਜਿਵਾਈ ਦਹੀਂ ਖਿਚੜੀ ਲੈ ਕੇ ਵੇਲੇ ਸਿਰ ਖਡੂਰ ਸਾਹਿਬ ਪਹੁਚ ਗਈ।
ਗੁਰੂ ਜੀ ਨੇ ਬੀਬੀ ਜਿਵਾਈ ਦੀ ਲਿਆਂਦੀ ਹੋਈ ਦਹੀਂ ਖਿਚੜੀ ਛਕਣੋਂ ਨਾਂਹ ਕਰ ਦਿੱਤੀ। ਜਦ ਬੀਬੀ ਜਿਵਾਈ ਨੇ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ-“ਪੁੱਤਰੀ! ਤੂੰ ਰੱਬ ਦੇ ਭਾਣੇ ਵਿੱਚ ਦਖਲ ਦਿੱਤਾ ਹੈ। ਬੀਬੇ ਬੱਚੇ ਪਿਤਾ ਦਾ ਹੁਕਮ ਉਲਟਾਉਣ ਦਾ ਜਤਨ ਨਹੀਂ ਕਰਦੇ। ਸਾਨੂੰ ਵੀ ਬੀਬੇ ਬੱਚਿਆਂ ਵਾਂਗ ਪਿਤਾ ਪਰਮਾਤਮਾ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਹੈ ਅਤੇ ਜੋ ਉਹ ਕਰੇ, ਉਸ ਨੂੰ ਭਲਾ ਮੰਨਣਾ ਚਾਹੀਦਾ ਹੈ।
ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਇਸ ਹਨੇਰੀ ਨੇ ਵੀ ਕਈ ਜੀਆਂ ਦਾ ਭਲਾ ਕਰਨਾ ਸੀ। ਗੁਰਸਿੱਖ ਨੂੰ ਰੱਬ ਦਾ ਕੀਤਾ ਖੁਸ਼ੀ ਖੁਸ਼ੀ ਮੰਨਣਾ ਚਾਹੀਦਾ ਹੈ। ਬੀਬੀ ਜਿਵਾਈ ਨੇ ਆਪਣੀ ਭੁੱਲ ਮੰਨ ਲਈ ਤੇ ਮਾਫ਼ੀ ਮੰਗੀ। ਉਸ ਨੇ ਤੇ ਹੋਰ ਸਿੱਖਾਂ ਨੇ ਗੁਰਸਿੱਖੀ ਦਾ ਇਹ ਉੱਚਾ ਅਸੂਲ ਚੰਗੀ ਤਰ੍ਹਾਂ ਸਮਝ ਲਿਆ ਤੇ ਹਮੇਸ਼ਾਂ ਇਸ ਦੀ ਪਾਲਣਾ ਕਰਨ ਦਾ ਵਾਦਾ ਕੀਤਾ।
ਸਿੱਖਿਆ – ਗੁਰਸਿੱਖ ਨੂੰ ਰੱਬ ਦਾ ਕੀਤਾ/ਭਾਣਾ ਖੁਸ਼ੀ ਖੁਸ਼ੀ ਮੰਨਣਾ ਚਾਹੀਦਾ ਹੈ ਅਤੇ ਰੱਬ ਦੇ ਕੰਮ ਵਿੱਚ ਦਖਲ ਨਹੀਂ ਦੇਣੀਂ ਚਾਹਿਦੀ।
Waheguru Ji Ka Khalsa Waheguru Ji Ki Fateh
– Bhull Chuk Baksh Deni Ji –
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਤੇ ਅਨਮੋਲ ਵਚਨ ਪੜ੍ਹਨ ਲਈ ਐਥੇ ਕਲਿਕ ਕਰੋ ਜੀ