Sikh History – Darbar Sahib Sri Harmandir Sahib
ਇਤਿਹਾਸ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ
ਆਉ ਜਾਣੀਏ ਸੰਖੇਪ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਅਲੌਕਿਕ ਤੇ ਖੂਬਸੂਰਤ ਇਮਾਰਤ ਦੇ ਸੁਨਿਹਰੀ ਇਤਿਹਾਸ ਬਾਰੇ
ਸ਼੍ਰੀ ਹਰਿਮੰਦਰ ਸਾਹਿਬ ਲਈ ਜ਼ਮੀਨ ਗੁਰੂ ਰਾਮਦਾਸ ਸਾਹਿਬ ਵਲੋਂ ਜ਼ਿਮੀਦਾਰਾਂ ਤੋਂ ਖ਼ਰੀਦੀ ਗਈ ਸੀ।
ਸ਼ਹਿਰ ਦਾ ਨਕਸ਼ਾ ਵੀ ਉਸ ਵਕਤ ਹੀ ਬਣਾਇਆ ਗਿਆ ਸੀ।
ਸ਼ਹਿਰ ਅਤੇ ਸਰੋਵਰ ਦਾ ਨਿਰਮਾਣ ਇੱਕਠੇ ਹੀ 1570 ਈ. ਵਿਚ ਸ਼ੁਰੂ ਹੋ ਗਿਆ।
ਦੋਵੇਂ 1577 ਈ. ਵਿਚ ਬਣ ਕੇ ਤਿਆਰ ਸਨ।
ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਮਾਰਤ ਦੀ ਨੀਂਹ ਇੱਕ ਮੁਸਲਿਮ ਸੰਤ ਹਜ਼ਰਤ ਮਿਆਂ ਮੀਰ ਜੀ ਦੁਆਰਾ ਦਿੰਸਬਰ, 1588 ਵਿਚ ਵਿਚ ਰੱਖਵਾਈ ਗਈ ਸੀ।
ਨਿਰਮਾਣ ਦੀ ਨਿਗਰਾਨੀ ਖ਼ੁਦ ਗੁਰੂ ਅਰਜਨ ਦੇਵ ਜੀ ਕਰਦੇ ਸਨ ਅਤੇ ਸੇਵਾ ਵਿੱਚ ਉਨ੍ਹਾਂ ਦਾ ਸਾਥ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਹਲੋ ਜੀ ਅਤੇ ਕਈ ਹੋਰ ਸੱਚੇ ਸਿੱਖਾ ਨੇ ਦਿੱਤਾ।
(ਸ਼ੁਰੂ ਤੋਂ ਹਿੰਦੂ ਮੰਦਰਾ ਨੂੰ ਉੱਚੀ ਜਗ੍ਹਾ ਤੇ ਬਣਾਉਣਾ ਹਿੰਦੂ ਮੱਤ ਦੀ ਰੀਤ ਰਿਹਾ ਹੈ)
ਪਰ ਗੁਰੂ ਸਾਹਿਬ ਨੇ ੲਿਸ ਤੋਂ ਬਿਲਕੁਲ ੳੁਲਟ ਸਿੱਖ ੲਿਮਾਰਤ ਸ਼ੈਲੀ ੲਿਜ਼ਾਦ ਕੀਤੀ ਅਤੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਕਿਸੇ ਉੱਚੀ ਜਗ੍ਹਾ ਤੇ ਬਣਾਉਣ ਦੀ ਥਾਂ ਉਨ੍ਹਾਂ ਨੇ ਨੀਵੀਂ ਥਾਂ ਤੇ ਬਣਾਉਣ ਦਾ ਨਿਸ਼ਚਾ ਕੀਤਾ।
ਇਸ ਤੋਂ ਇਲਾਵਾ ਹਿੰਦੂ ਮੰਦਰਾ ਵਿਚ ਅੰਦਰ ਆਉਣ ਲਈ ਅਤੇ ਬਾਹਰ ਜਾਉਣ ਲਈ ਸਿਰਫ ਇੱਕ ਰਸਤਾ ਹੁੰਦਾ ਹੈ ਪਰ ਗੁਰੂ ਸਾਹਿਬ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਚਾਰਾਂ ਦਿਸ਼ਾਵਾ ਵਲ ਖੁੱਲਾ ਰੱਖਣ ਦਾ ਨਿਸ਼ਚਾ ਕੀਤਾ।
ਇਸ ਨਾਲ ਉਨ੍ਹਾਂ ਨੇ ਹਰ ਜਾਤ, ਧਰਮ, ਮੁਲਕ ਅਤੇ ਲਿੰਗ ਦੇ ਵਿਅਕਤੀ ਨੂੰ ਨਵੇਂ ਧਰਮ ਸਿੱਖੀ ਵਿਚ ਆਉਣ ਦਾ ਸੱਦਾ ਦਿੱਤਾ।
ਇਸ ਧਾਰਮਿਕ ਇਮਾਰਤ ਦਾ ਨਿਰਮਾਣ ਅਗਸਤ-ਸਿੰਤਬਰ 1604 ਈ. ਪੂਰਾ ਹੋ ਗਿਆ ਅਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਨਵੇ ਬਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤਾ।
ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੂਕਤ ਹੋਏ।
ਇਸ ਤੋਂ ਬਾਅਦ ਸਿੱਖਾਂ ਨੂੰ ਇੱਕ ਆਪਣਾ ਤੀਰਥ ਮਿਲ ਗਿਆ।
ਸ੍ਰੀ ਹਰਿਮੰਦਰ ਸਾਹਿਬ 67 ਫੁੱਟ ਦੇ ਵਰਗ ‘ਤੇ ਖੜ੍ਹਾ ਹੈ, ਜੋ ਕਿ ਸਰੋਵਰ ਦੇ ਮੱਧ ਵਿਚ ਹੈ।
ਹਰਿਮੰਦਰ ਸਾਹਿਬ ਦੀ ਇਮਾਰਤ ਵੀ 40.5 ਫੁੱਟ ਦਾ ਵਰਗ ਹੈ।
ਇਮਾਰਤ ਦਾ ਹਰ ਦਿਸ਼ਾ (ਪੂਰਬ, ਪੱਛਮ, ਉੱਤਰ ਅਤੇ ਦੱਖਣ) ਵਿਚ ਇੱਕ ਦਰਵਾਜ਼ਾ ਹੈ।
ਦਰਸ਼ਨੀ ਮਹਿਰਾਬ ਪੁੱਲ ਦੇ ਇੱਕ ਅੰਤ ਤੇ ਸਥਿਤ ਹੈ।
ਹਰ ਮਹਿਰਾਬ 10 ਫੁੱਟ ਉੱਚੀ ਅਤੇ 8 ਫੁੱਟ 6 ਇੰਚ ਚੋੜ੍ਹੀ ਹੈ।
ਦਰਵਾਜ਼ਿਆ ਤੇ ਸੋਹਣੀ ਕਲਾਕਾਰੀ ਹੈ।
ਇਹ ਪੁੱਲ ਦੇ ਵਲ ਨੂੰ ਨਿਕਲਦੇ ਹਨ ਜੋ ਕਿ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਵੱਲ ਜਾਂਦਾ ਹੈ।
ਪੁੱਲ 202 ਫੁੱਟ ਲੰਬਾ ਅਤੇ 21 ਫੁੱਟ ਚੋੜ੍ਹਾ ਹੈ।
ਪੁੱਲ 13 ਫੁੱਟ ਚੋੜ੍ਹੀ ਪਰਦਕਸ਼ਣਾ ਨਾਲ ਜੁੜਿਆ ਹੋਇਆ ਹੈ।
ਇਹ ਮੁੱਖ ਇਮਾਰਤ ਦੇ ਦੁਆਲੇ ਘੁੰਮਦੀ ਹੈ ਅਤੇ ਹਰ ਦੀ ਪੋੜੀ ਤਕ ਜਾਂਦੀ ਹੈ।
ਹਰ ਦੀ ਪੋੜੀ ਦੇ ਪਹਿਲੀ ਪੋੜੀ ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ਤਿੰਨ ਮੰਜਲਾ ਹੈ।
ਪਹਿਲੀ ਮੰਜਲ ਪੁੱਲ ਵਲ ਨੂੰ ਮੂੰਹ ਕਰਦੀ ਹੈ, ਅਤੇ ਮਹਿਰਾਬਾ ਨਾਲ ਸਜਾਈ ਗਈ ਹੈ।
ਪਹਿਲੀ ਮੰਜਲ ਦੀ ਛੱਤ 26 ਫੁੱਟ 9 ਇੰਚ ਉੱਚੀ ਹੈ।
ਦੂਸਰੀ ਮੰਜਲ ਤੇ ਸਿਖਰ ਤੇ 4 ਫੁੱਟ ਉੱਚਾ ਬੰਨ੍ਹਾ ਹੈ ਅਤੇ ਚਾਰਾਂ ਕੋਨਿਆ ਤੇ ਮੰਮਟੀਆ ਲੱਗੀਆ ਹੋਈਆ ਹਨ।
ਤੀਸਰੀ ਮੰਜਲ ਦੇ ਤਿੰਨ ਦਰਵਾਜੇ ਹਨ ਅਤੇ ਉੱਥੇ ਹਰ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਚਲਦਾ ਰਹਿੰਦਾ ਹੈ।
ਇਸ ਮੰਜਲ ਦੇ ਉੱਪਰ ਇੱਕ ਗੁੰਬਦ ਹੈ ਜਿਸ ਦੇ ਪੰਕਜ ਦੀ ਪੰਖੜੀਆਂ ਦੀ ਚਿੱਤਰਕਾਰੀ ਹੈ।
ਇੱਕ ਹੋਰ ਉਲਟੇ ਪੰਕਜ ਦੇ ਉੱਪਰ ‘ਕਲਸ਼’ ਇੱਕ ਬਹੁਤ ਸੋਹਣੀ ਛੱਤਰੀ ਨਾਲ ਲੱਗਿਆ ਹੋਇਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਮੁਸਲਿਮ ਅਤੇ ਹਿੰਦੂ ਇਮਾਰਤ ਬਣਾਉਣ ਦੇ ਤਰੀਕਿਆ ਵਿਚ ਆਪਣੇ ਹੀ ਤਰ੍ਹਾ ਦਾ ਸੁਮੇਲ ਹੈ ਅਤੇ ਇਮਾਰਤ ਨੂੰ ਪੂਰੀ ਦੁਨਿਆ ਵਿਚ ਸਭ ਤੋਂ ਵਧੀਆ ਇਮਾਰਤਾ ਵਿਚ ਵੰਡਿਆ ਜਾਂਦਾ ਹੈ।