ਧਰਤੀ ਦੀ ਸਭ ਤੋਂ ਮਹੰਗੀ ਜਗਾਹ ਤੇ ਬਣਿਆ ਹੈ ਇਹ ਗੁਰੂਘਰ
ਕਿ ਤੁਸੀਂ ਜਾਣਦੇ ਹੋ ਕੀ ਧਰਤੀ ਦੀ ਸਭ ਤੋਂ ਮਹੰਗੀ ਜਗਾਹ ਕੇਹੜੀ ਹੈ ? ਇਹ ਜਗਾਹ ਭਾਰਤ ਦੇ ਸੂਬੇ ਪੰਜਾਬ ਦੇ ਜਿਲ੍ਹਾ ਫਤੇਹਗਢ੍ਹ ਸਾਹਿਬ ਵਿਚ ਹੈ. ਜਿੱਥੇ ਹੁਣ ਗੁਰੂਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ. ਇਹ ਗੁਰੂਘਰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇਕ ਕਿਲੋਮੀਟਰ ਦੂਰ ਬਣਿਆ ਹੋਇਆ ਹੈ. ਇਹ ਜਗਾਹ ਐਨੀ ਕੀਮਤੀ ਕਿਓ ਹੈ ਆਓ ਆਪ ਨੂ ਦੱਸ ਦੇ ਹਾ.
Download Whatsapp Status and Insta Post Images for Shaheedi of Mata Gujri Ji ate Chhote Sahibzaade
[yotuwp type=”videos” id=”irjetEPcrVs” ]
ਇਹ ਓਹ ਸਥਾਨ ਹੈ ਜਿਥੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 2 ਛੋਟੇ ਸਾਹਿਬਜਾਦੇ ਬਾਬਾ ਜ਼ੋਰਾਵਰ ਸਿੰਘ (ਉਮਰ 9 ਸਾਲ), ਬਾਬਾ ਫਤਿਹ ਸਿੰਘ (ਉਮਰ 7 ਸਾਲ) ਅਤੇ ਗੁਰੂ ਸਾਹਿਬ ਜੀ ਦੀ ਮਾਤਾ ਗੁਜਰ ਕੌਰ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ.
ਇਸਦਾ ਇਤਿਹਾਸ ਕੁਛ ਇੰਝ ਹੈ …. ਜਦੋ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਛਡਿਆ ਓਦੋ ਸਰਸਾ ਨਦੀ ਤੇ ਗੁਰੂ ਜੀ ਅਤੇ ਪਰਿਵਾਰ ਦਾ ਵਿਛੋੜਾ ਪੈ ਗਿਆ. ਮਾਤਾ ਗੁਜਰ ਕੌਰ ਅਤੇ ਦੋਨੋਂ ਛੋਟੇ ਸਾਹਿਬਜਾਦੇ ਗੰਗੂ ਬ੍ਰਾਹਮਣ ਤੋਂ ਮਿਲੀ ਖਬਰ ਦੇ ਬਾਦ ਮੁਗਲ ਸਰਕਾਰ ਨੇ ਗਿਰਫਤਾਰ ਕਰ ਲਏ. ਇਸ ਤੋਂ ਬਾਦ ਸਰਹਿੰਦ ਦੇ ਨਵਾਬ ਵਜੀਰ ਖਾਂ ਵਲੋਂ ਜਬਰੀ ਇਸਲਾਮ ਧਰਮ ਕਬੂਲ ਕਰਵਾਉਣ ਲਈ ਸਾਹਿਬਜਾਦਿਆਂ ਉੱਤੇ ਦਬਾਅ ਪਾਇਆ ਗਿਆ. ਇਸ ਤੋਂ ਇਲਾਵਾ ਉਨ੍ਹਾਂ ਨੂੰ ਵੱਖ ਵੱਖ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ ਤਾਂ ਜੋ ਉਹ ਇਸਲਾਮ ਕਬੂਲ ਕਰ ਲੈਣ. ਪਰ ਸਾਹਿਬਜਾਦੇ ਆਪਣੇ ਗੁਰੁ ਪਿਤਾ ਦੇ ਸਿਖਾਏ ਨਿਯਮਾਂ ਤੇ ਡੱਟੇ ਰਹੇ ਤੇ ਵਜ਼ੀਰ ਖਾਂ ਦੀ ਈਨ ਨਾ ਮੰਨੀ. ਜਿਸ ਕਾਰਨ ਵਜ਼ੀਰ ਖਾਂ ਦੇ ਕਾਜੀ ਨੇ ਬੱਚਿਆਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਨ ਦਾ ਫਤਾਵਾ ਜਾਰੀ ਕਰ ਦਿੱਤਾ. ਦੋਨੋ ਸਾਹਿਬਜਾਦੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਾ ਜਾਮ ਪੀ ਗਏ. ਸ਼ਹਾਦਤ ਤੋਂ ਬਾਦ ਮੁਗਲ ਰਾਜ ਦੇ ਡਰ ਕਾਰਨ ਕੋਈ ਵੀ ਇੰਨਾਂ ਪਵਿੱਤਰ ਦੇਹਾਂ ਦੇ ਕੋਲ ਨਹੀਂ ਆਇਆ ਤਾਂ ਗੁਰੂਘਰ ਦਾ ਪ੍ਰੇਮੀ ਦੀਵਾਨ ਟੋਡਰ ਮੱਲ ਇਹਨਾਂ 2 ਮਾਸੂਮ ਜ਼ਿੰਦਾ ਅਤੇ ਮਾਤਾ ਗੁਜਰ ਕੌਰ ਜੀ ਦੀ ਪਾਵਨ ਦੇਹਾਂ ਦੇ ਅੰਤਿਮ ਸਸਕਾਰ ਲਈ ਅੱਗੇ ਆਏ.
ਪਰ ਮੁਗਲ ਰਾਜ ਨੇ ਟੋਡਰ ਮੱਲ ਅੱਗੇ ਇਹ ਸ਼ਰਤ ਰੱਖੀ ਕਿ ਉਸਨੂੰ ਜਿੰਨੀ ਜਗ੍ਹਾ ਸਸਕਾਰ ਲਈ ਚਾਹੀਦੀ ਹੈ, ਉਨੀ ਹੀ ਜਗ੍ਹਾ ‘ਚ ਸੋਨੇ ਦੀ ਮੋਹਰਾਂ ਨੂੰ ਸਿੱਧੀਆਂ ਖੜੀਆਂ ਕਰਕੇ ਉਹ ਥਾਂ ਖਰੀਦ ਸਕਦਾ ਹੈ. ਜਿਸਦੇ ਚਲਦਿਆਂ ਟੋਡਰ ਮੱਲ ਨੇ ਦੇਹਾਂ ਦੇ ਸਸਕਾਰ ਲਈ 78 ਹਜ਼ਾਰ ਸੋਨੇ ਦੀ ਮੋਹਰਾਂ ਨੂੰ ਜ਼ਮੀਨ ਤੇ ਸਿੱਧੀਆਂ ਖੜੀਆਂ ਕਰਕੇ ਇਸ ਜ਼ਮੀਨ ਨੂੰ ਖਰੀਦਿਆ. ਸੋਨੇ ਦੀ ਕੀਮਤ ਮੁਤਾਬਿਕ ਇਸ 4 ਸੁਕੇਅਰ ਮੀਟਰ ਜਗ੍ਹਾ ਦੀ ਕੀਮਤ 2 ਅਰਬ 50 ਕਰੋੜ ਰੁਪਏ ਤੋਂ ਵੀ ਜਿਆਦਾ ਬਣਦੀ ਹੈ.
ਇੰਨੀ ਥੋੜੀ ਥਾਂ ਲਈ ਇੰਨੀ ਵੱਡੀ ਰਕਮ ਦੀ ਅਦਾਇਗੀ ਕਰਕੇ ਦੀ ਵਾਨ ਟੋਡਰ ਮੱਲ੍ਹ ਨੇ ਇਹ ਵੱਡੀ ਸੇਵਾ ਨਿਭਾਈ, ਜਿਸ ਕਾਰਨ ਅੱਜ ਸਿੱਖ ਇਤਿਹਾਸ ਵਿਚ ਦੀਵਾਨ ਟੋਡਰ ਮੱਲ ਦਾ ਨਾਂ ਸੁਨਿਹਰੀ ਅੱਖਰਾਂ ਵਿਚ ਲਿਖਿਆ ਗਿਆ ਹੈ.
PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
| Gurpurab Dates 2022 | Sangrand Dates 2022 | Puranmashi Dates 2022 | Masya Dates 2022 | Panchami Dates 2022 | Dasmi Dates 2022 | Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |